ਸਿਹਤ ਲਈ ਫਾਇਦੇਮੰਦ ਹੈ ਗੁੜ, ਗੁੜ ਸਰੀਰ ‘ਚ ਕਈ ਕਮੀਆਂ ਨੂੰ ਦੂਰ ਕਰਦਾ ਹੈ


ਗੁੜ ਨੂੰ ਗੁਣਾਂ ਦੀ ਖਾਣ ਮੰਨਿਆ ਜਾਂਦਾ ਹੈ Iਜੇਕਰ ਤੁਸੀਂ ਖਾਣੇ ਤੋਂ ਬਾਅਦ ਗੁੜ ਦਾ ਇੱਕ ਟੁਕੜਾ ਖਾਓਗੇ ਤਾਂ ਇਹ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਬਚਾਏਗਾ। ਗੁੜ ‘ਚ ਪਾਚਨ ਕਿਰਿਆ ਵਾਲੇ ਐਨਜ਼ਾਈਮ ਹੁੰਦੇ ਹਨ ਜੋ ਭੋਜਨ ਨੂੰ ਹਜ਼ਮ ਕਰਨ ‘ਚ ਮਦਦ ਕਰਦੇ ਹਨ। ਗੁੜ ਖਾਣ ਦੇ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੁੰਦੀ ਹੈ । ਸਵੇਰੇ-ਸ਼ਾਮ ਚਾਹ ‘ਚ ਗੁੜ ਮਿਲਾ ਕੇ ਪੀਓ ਤਾਂ ਖੰਘ, ਜ਼ੁਕਾਮ, ਬੁਖਾਰ ਆਦਿ ਦੀ ਸਮੱਸਿਆ ਨਹੀਂ ਹੁੰਦੀ। ਇਸ ਤਰ੍ਹਾਂ ਜੇਕਰ ਤੁਸੀਂ ਫਲੂ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਕਰੋ। ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਹਰ ਰੋਜ਼ ਗੁੜ ਦਾ ਇੱਕ ਟੁਕੜਾ ਖਾਓ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਐਂਡੋਰਫਿਨ ਨਿਕਲਦੇ ਹਨ ਜੋ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ‘ਚ ਰਾਹਤ ਦਿੰਦੇ ਹਨ।ਗੁੜ ‘ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਗੁੜ ਸ਼ੂਗਰ ਦੇ ਰੋਗੀਆਂ ਦੇ ਲਈ ਵੀ ਫਾਇਦੇਮੰਦ ਹੋ ਸਕਦਾ ਹੈ I ਜੇਕਰ ਤੁਸੀਂ ਗਰਮੀ ਤੋਂ ਪਰੇਸ਼ਾਨ ਹੋ ਅਤੇ ਘੱਟ ਊਰਜਾ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਆਪਣੀ ਡਾਈਟ ‘ਚ ਗੁੜ ਸ਼ਾਮਲ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਗੁੜ ਦਾ ਸ਼ਰਬਤ ਵੀ ਪੀ ਸਕਦੇ ਹੋ।ਇੰਨਾ ਹੀ ਨਹੀਂ ਗੁੜ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ।