ਦੇਸੀ ਗੁੜ ਕਈ ਵੱਡੀਆਂ ਬਿਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ

ਦੇਸੀ ਗੁੜ ਇੱਕ ਦਵਾਈ ਹੈ ਜੋ ਕਿ ਕਈ ਵੱਡੀਆਂ ਬਿਮਾਰੀਆ ਨੂੰ ਦੂਰ ਕਰਦਾ ਹੈ। ਅਤੇ ਰੋਜਾਨਾ ਇਸ ਦਾ ਸੇਵਨ ਨਵੀਆਂ ਬਿਮਾਰੀਆ ਨਹੀ ਲੱਗਣ ਦਿੰਦਾਂ ਗੁੜ ਵਿੱਚ ਕਾਫੀ ਮਾਤਰਾ ਵਿੱਚ ਆਇਰਨ ਮੋਜੂਦ ਹੁੰਦਾ ਹੈ। ਜੋ ਕਿ ਸਾਡੇ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਦਾ ਹੈ ।ਨਾਲ ਹੀ ਜਿਨ੍ਹਾਂ ਲੋਕਾਂ ਨੂੰ ਨਜਲਾ ਜੁਕਾਮ ਰਹਿੰਦਾ ਹੈ ਉਸ ਦਾ ਮੁੱਖ ਕਾਰਨ ਸਰੀਰ ਵਿਚ ਫਾਸਫੋਰਸ ਦੀ ਕਮੀ ਹੋਣਾ ਉਹਨਾਂ ਮਰੀਜਾਂ ਵਾਸਤੇ ਗੁੜ ਬਹੁਤ ਬਧਿਆ ਟਾਨਿਕ ਹੈ ਕਿਉ ਕਿ ਗੁੜ ਵਿੱਚ ਭਰਪੂਰ ਫਾਸਫੋਰਸ ਹੁੰਦਾ ਏ।ਨਾਲ ਹੀ ਇਹ ਸਾਡੇ ਖਨੁ ਨੂੰ ਪਤਲਾ ਤੇ ਸਾਫ ਕਰਕੇ ਫਿਲਟਰ ਕਰਦਾ ਹੈ। ਜਿਵੇ ਹਰੇਕ ਚਮਕਦੀ ਚੀਜ ਸੋਨਾ ਨੀ ਹੁੰਦੀ ਉਸੇ ਤਰਾਂ ਹਰੇਕ ਗੁੜ ਅਸਲੀ ਤੇ ਸ਼ੁੱਧ ਨਹੀਂ ਹੁੰਦਾ ਆਪਾ ਅਕਸਰ ਬਜਾਰ ਦੀਆਂ ਦੁਕਾਨਾਂ ਤੋਂ ਗੁੜ ਲੈ ਲੈਦੇ ਹਾ ਪਰ ਉਹ ਗੁੜ ਮਿਲਾਵਟੀ ਤੇ ਜ਼ਹਿਰੀਲਾ ਹੁੰਦਾ ਹੈਂ ਕਿਉ ਕਿ ਉਸ ਵਿੱਚ ਚੀਨੀ, ਕੈਮਿਕਲ, ਤੇਜਾਬ, ਰਿੰਡ ਦਾ ਤੇਲ ਆਦਿ ਜ਼ਹਿਰੀਲੀਆਂ ਚੀਜ਼ਾਂ ਮਿਕਸ ਹੁੰਦੀਆਂ ਹਨ। ਇਸ ਕਰਕੇ ਸਾਨੂੰ ਬਜ਼ਾਰ ਵਾਲੇ ਗੁੜ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਤੇ ਗੁੜ ਹਮੇਸ਼ਾ ਜੀ ਚਲਦੀ ਘੁਲਾੜੀ ਤੋਂ ਹੀ ਲੈਣਾ ਚਾਹੀਦਾ ਹੈ ਉਹ ਵੀ ਪੂਰੀ ਤਰਾਂ ਚੇਕ ਕਰ ਕੇ।